By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆਮ ਆਦਮੀ -ਜਸਪ੍ਰੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਆਮ ਆਦਮੀ -ਜਸਪ੍ਰੀਤ ਸਿੰਘ
ਨਜ਼ਰੀਆ view

ਆਮ ਆਦਮੀ -ਜਸਪ੍ਰੀਤ ਸਿੰਘ

ckitadmin
Last updated: August 8, 2025 9:57 am
ckitadmin
Published: April 7, 2014
Share
SHARE
ਲਿਖਤ ਨੂੰ ਇੱਥੇ ਸੁਣੋ

ਹਿੰਦੁਸਤਾਨ ਵਿੱਚ ਲੋਕ ਸਭਾ ਚੋਣਾ ਦਾ ਮੁਕਾਬਲਾ ਅਖਾੜਾ ਭੱਖ ਚੁੱਕਿਆ  ਹੈ। ਸਿਆਸੀ ਪਾਰਟੀਆ ਵੱਲੋਂ ਕੇਂਦਰ ਵਿੱਚ ਆਉਣ ਦੇ ਮਕਸਦ ਨਾਲ ਹਰ ਪਾਸਿਓਂ ਭਾਂਤ ਭਾਂਤ ਦੇ ਵਾਅਦੇ ਕੀਤੇ ਜਾ ਰਹੇ ਹਨ । ਵੋਟਰਾ ਨੂੰ ਸੁਪਨੇ ਦਿਖਾਏ ਜਾ ਰਹੇ ਹਨ ।ਇਸ ਸਭ ਸਿਆਸਤ ਦਾ ਜੋ ਖਾਸ ਕੇਂਦਰ ਹੈ ਤਾ ਓਹ ਹੈ ਆਮ ਆਦਮੀ…ਹਾਂ ਆਮ ਆਦਮੀ ਇੱਕ ਆਮ ਇਨਸਾਨ; ਆਮ ਵੋਟਰ । ਭ੍ਰਿਸ਼ਟਾਚਾਰ ਖਿਲਾਫ਼ ਖੜੀ ਹੋਈ ਇੱਕ ਪਾਰਟੀ ਵੱਲੋ ਤਾ ਆਪਣਾ ਨਾਮ ਵੀ ਇਸੇ ਨਾਲ ਮਿਲਦਾ ਜੁਲਦਾ ਰਖਿਆ ਗਿਆ ਹੈ , ਪਰ ਆਖਿਰਕਾਰ ਇਹ ਆਮ ਆਦਮੀ ਕੋਣ ਹੈ ? ਆਉ ਇਸ ਬਾਰੇ ਕੁਝ ਗੱਲਾਂ ਕਰੀਏ ਅਤੇ ਵੱਖ- ਵੱਖ ਪਹਿਲੂਆਂ ਉੱਪਰ ਝਾਤ ਮਾਰੀਏ।

ਮੈਂ ਹਿੰਦੁਸਤਾਨ ਦਾ ਇੱਕ ਆਮ ਨਾਗਰਿਕ ਹਾਂ । ਹਾਂ, ਮੈ ਇੱਕ ਆਮ ਨਾਗਰਿਕ ਹਾਂ, ਵਿਸ਼ਵ ਦੇ ਸਭ ਤੋ ਵੱਡੇ ਲੋਕਤਾਂਤਰਿਕ ਦੇਸ਼ ਨਹੀ-ਨਹੀ ਮਹਾਨ ਦੇਸ਼ ਭਾਰਤ ; ਹਿੰਦੁਸਤਾਨ ਜਾ ਕਹਿ ਲਉ INDIA ਦਾ ਮੈਂ ਇੱਕ ਆਮ ਨਾਗਰਿਕ ਜਾ ਆਮ ਆਦਮੀ ਜਾ ਆਮ ਇਨਸਾਨ  ।

ਮੈਂ ਆਮ ਆਦਮੀ ਓਹੋ ਕਰਮਚਾਰੀ ਹਾਂ, ਜੋ ਆਪਣੀ 5 ਅੰਕਾਂ ਵਾਲੀ ਤਨਖਾਹ ਲਈ ਰੋਜ਼ 9 ਤੋ 5 ਸਿਰ ਤੋੜ ਮਿਹਨਤ ਕਰਦਾ ਹੈ; ਕਦੇ ਆਪਣੇ ਕੰਮ ਤੋ ਭੱਜਦਾ ਵੀ ਹੈ । ਮੈ ਉਸ ਨੌਕਰਸ਼ਾਹੀ ਵਿੱਚ ਦੱਬੇ ਵਿਅਕਤੀ ਦਾ ਰੋਲ ਬਾਖੂਬੀ ਅਦਾ ਕਰਦਾ ਹਾਂ; ਜੋ ਉਸਦੇ ਉਪਰ ਬੈਠੇ ਅਫਸਰਾਂ ਵੱਲੋ ਹੀ ਕੀਤੀ ਜਾ ਰਹੀ ਉੱਪਰ ਦੀ ਕਮਾਈ ਕਾਰਨ ਹੋਈ ਬਦਨਾਮੀ ਨੂੰ ਝੇਲਦਾ ਹੈ ।

ਮੈਂ ਇਕ ਓਹ ਸਰੋਤਾ ਅਤੇ ਪਾਠਕ ਹਾਂ ਜਿਸਦਾ ਮਨੋਰੰਜਨ ਸੁਬਾਹ ਦੇ ਅਖਬਾਰ ਅਤੇ ਸ਼ਾਮੀਂ ਸੱਤ ਵਜੇ ਆਲੀਆ ਖਬਰਾਂ ਤੇ ਪੂਰਾ ਹੋ ਜਾਂਦਾ ਹੈ ।

 ਮੈਂ ਇੱਕ ਪਿਤਾ ਦਾ ਅਭਿਨੈ ਕਰਨ ਵਾਲਾ ਓਹੋ ਆਮ ਨਾਗਰਿਕ ਹਾਂ ਜਿਸਦੇ ਉਪਰ ਬੀਟੇਕ ਬੀਐਸਸੀ ਕਰਦੀ ਉਸਦੀ ਔਲਾਦ ਦੀ ਪੜਾਈ ਦਾ ਖਰਚਾ ਬੋਝ ਹੋਣ ਦੇ ਬਾਵਜੂਦ ਵੀ ਇੱਕ ਉਮੀਦ ਅਤੇ ਜਿੰਮੇਵਾਰੀ ਹੈ ਕਿ ਭਵਿਖ ਵਿਚ ਉਸਦੀ ਔਲਾਦ ਦੀ ਤਨਖਾਹ ਸ਼ਾਇਦ ਛੇ ਅੰਕਾਂ ਦੀ ਹੋਏਗੀ ।

ਮੈ ਬਾਬਲ ਦੀ ਭੂਮਿਕਾ ਨਿਭਾਓਂਦਾ ਓਹੋ ਆਮ ਨਾਗਰਿਕ ਹਾਂ, ਜਿਸਨੇ ਆਪਣੀ ਧੀ ਨੂੰ ਮਾਰਿਆ ਨਹੀ ਪਰ ਸਮਾਜ ਦੀਆ ਵਹਿਸ਼ੀ ਨਿਗਾਹਾਂ ਤੋ ਬਚਾ ਸਕੇਗਾ ਜਾ ਨਹੀ ਇਹ ਖਦਸ਼ਾ ਉਸਨੂੰ ਹਰ ਵਕ਼ਤ ਸਤਾ ਰਿਹਾ ਹੈ ।

 

 

ਮੈਂ ਹਿੰਦੁਸਤਾਨ ਦਾ ਆਮ ਨਾਗਰਿਕ ਓਹੋ ਮੇਜ਼ਬਾਨ ਹਾ ਜੋ ਆਪਣੀ ਧੀ ਦੇ ਵਿਆਹ ਉਪਰ ਸ਼ਰਾਬੀਆਂ ਦੇ ਰੌਲੇ ਤੋ ਲੈ ਕੇ ਦਾਜ ਦੀ ਗਿਣਤੀ ਤੱਕ ਚਿੰਤਤ ਰਹਿੰਦਾ ਹੈ ।

ਮੈਂ ਆਮ ਨਾਗਰਿਕ ਓਹੋ ਵੋਟਰ ਹਾਂ ਜਿਸਨੇ ਆਪਣੀ ਵੋਟ ਵੇਚੀ ਨਹੀ ਪਰ ਉਸ ਨੂੰ ਵੋਟ ਭੁੱਗਤਾਓਣ ਦਾ ਵੀ ਕੋਈ ਮੁਨਾਫ਼ਾ ਨਜ਼ਰ ਨਹੀ ਆਉਂਦਾ ।

ਮੈਂ ਭਾਰਤ ਦਾ ਆਮ ਨਾਗਰਿਕ ਓਹੋ ਵਿਅਕਤੀ ਹਾਂ ਜੋ ਸੈਰ ਦੇ ਬਹਾਨੇ ਆਪਣੇ ਮੋਟਰ ਸਾਈਕਲ ਦਾ ਤੇਲ ਬਚਾਓਂਦਾ ਹਾਂ ।
ਮੈ ਆਜ਼ਾਦ ਭਾਰਤ ਦਾ ਓਹੋ ਇੱਕ ਆਮ ਨਾਗਰਿਕ ਹਾਂ ਜੋ ਪੂਰੀ ਤਰਹ ਆਜ਼ਾਦ ਹੈ ਪਰ ਫਿਰ ਵੀ ਜ਼ਾਤਾ ਧਰ੍ਮਾ ਅਤੇ ਅੰਧ ਵਿਸ਼ਵਾਸਾਂ ਦੀਆ ਜੰਜੀਰਾਂ ਨੇਂ ਜ਼ਕੜਿਆ ਹੋਇਆ ਹੈ ।

ਮੈਂ ਓਹੋ ਸਮਰਥਕ ਹਾਂ ਜੋ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਦੇ ਬੁਲਾਵੇ ‘ਤੇ ਰਾਮ ਲੀਲਾ ਮੈਦਾਨ ਵਿੱਚ ਪਹੁੰਚ ਤਾ ਜਾਂਦਾ ਹੈ; ਪਰ ਸ਼ਾਮ ਢਲਦਿਆ ਆਪਣੀ ਪਤਨੀ ਨੂੰ ਕਹਿੰਦਾ ਹੈ ,”ਹੋਣਾ ਇਸ ਨਾਲ ਕੁਝ ਵੀ ਨਹੀ । “

ਮੈਂ ਆਮ ਨਾਗਰਿਕ ਢਾਬੇ ਤੇ ਖਾਣਾ ਖਾਣ ਆਇਆ ਓਹੋ ਗ੍ਰਾਹਕ ਹਾਂ ਜਿਸ ਲਈ ਸ਼ਾਹੀ ਪਨੀਰ ਦਾ ਮਤਲਬ ਸੱਚਿਓਂ ਸ਼ਾਹੀ ਹੈ ।

ਮੈਂ ਆਮ ਨਾਗਰਿਕ ਇਕ ਓਹ ਇਨਸਾਨ ਹਾਂ; ਜਿਸ ਲਈ ਕਮਲ ਇੱਕ ਫੁੱਲ, ਹਾਥੀ ਰਾਜੇ ਦੀ ਸਵਾਰੀ ਅਤੇ ਹਥ ਪੰਜੇ ਦਾ ਮਤਲਬ ਸਿਰਫ ਪੰਜ ਦੀ ਗਿਣਤੀ ਹੈ ।

ਮੈਂ ਆਮ ਨਾਗਰਿਕ ਮੌਕੇ-ਮੌਕੇ ਤੇ ਹੀ ਰੱਬ ਨੂੰ ਧਿਓਣ ਵਾਲਾ ਅਧਾ ਕੁ ਨਾਸਤਿਕ ਹਾਂ ਜਿਸ ਦੇ ਘਰ ਦੀਆ ਔਰਤਾ ਅਕਸਰ ਕਈ ਤਰਾ ਦੇ ਅੰਧ ਵਿਸ਼ਵਾਸ ਕਰਦੀਆ ਹਨ ਅਤੇ ਬਾਬਿਆ ਦੀਆਂ ਚੋਂਕੀਆ ਭਰਦੀਆ ਹਨ ।

ਮੈਂ ਆਮ ਨਾਗਰਿਕ ਇਕ ਓਹ ਵਸਤੂ ਹਾਂ ਜਿਸ ਲਈ ਗਾਣੇ ਬਣਦੇ ਨੇ ਕਿ ਓਹ ਸਭ ਜਾਣ ਦਾ ਹੈ ਪਰ ਫਿਰ ਵੀ ਜੀਵਨਕਾਲ ਉਸਦਾ ਸਿਰਫ ਅਣਜਾਣਿਆ ਦੀ ਤਰਹ ਹੀ ਨਿਕਲਦਾ ਹੈ ।

ਮੈਂ ਆਮ ਨਾਗਰਿਕ ਓਹ ਹਾਂ ਜਿਸ ਨੇ ਦੰਗਿਆ ਦੌਰਾਨ ਤਲਵਾਰ ਨਹੀ ਚੁੱਕੀ ਪਰ ਆਪਣੇ ਕਿਸੇ ਅਜੀਜ਼ ਨੂੰ ਗਵਾਇਆ ਜ਼ਰੂਰ ਹੈ ।

ਮੈਂ ਆਮ ਨਾਗਰਿਕ ਓਹ ਸ਼ਰਾਬੀ ਹਾਂ ਜਿਸ ਲਈ ਸ਼ਰਾਬ ਦੀਆ ਘੁੱਟਾ ਨੀਂਦ ਦਾ ਸਾਧਨ ਨੇ ਅਤੇ ਉਸਦਾ ਪੁੱਤਰ ਇਸ ਨਰਕ ਵਿੱਚ ਨਾ ਧੱਕਿਆ ਜਾਵੇ ਇਹ ਖਦਸ਼ਾ ਉਸਨੂੰ ਸਦੀਵੀ ਲੱਗਾ ਹੋਇਆ ਹੈ  ।

ਇੰਨਾ ਕੁ ਹੀ ਛੋਟੀਆ ਵੱਡੀਆ ਹਸਾਉਂਦੀਆ  ਦਿੱਲ ਦਹਿਲਾ ਉਂਦੀ ਆ ਆਦਿ ਭਾਂਤ ਭਾਂਤ ਦੇ ਹਾਵ ਭਾਵਾਂ ਨੂੰ ਚਿਹਰੇ ਤੇ ਲਿਉਂਦੀਆ ਸੰਕੇਤਕ ਗੱਲਾ ਤੋ ਬੰਦਾ ਹੈ ਮੇਰੇ ਵਰਗਾ ਹਿੰਦੁਸਤਾਨ ਦਾ ਇੱਕ ਆਮ ਇਨਸਾਨ . . .ਆਮ ਨਾਗਰਿਕ ਜਾਂ ਆਮ ਆਦਮੀ ।

                                 ਸੰਪਰਕ: +91 99886 4609
ਜਿੱਥੇ ਆਪਣਿਆਂ ਵੱਲੋਂ ਹੀ ਵੇਚਿਆ ਜਾ ਰਿਹਾ ਮੌਤ ਦਾ ਸਾਮਾਨ – ਕਰਨ ਬਰਾੜ
ਸਮੁੱਚੇ ਮੀਡੀਆ ਨੂੰ ਆਪਣੇ ਮੂਲ ਉਦੇਸ਼ ਤੋਂ ਦੂਰ ਧੱਕਣ ਦਾ ਕੰਮ ਆਰੰਭ -ਰਾਜਿੰਦਰ ਸ਼ਰਮਾ
ਜਿਹਲ: ਕਿਸੇ ਨੂੰ ਮਾਫ਼ਕ, ਕਿਸੇ ਨੂੰ ਵਾਦੀ! -ਗੁਰਬਚਨ ਸਿੰਘ ਭੁੱਲਰ
ਪੂੰਜੀਵਾਦੀ ਵਿਕਾਸ ਨਾਲ ਖ਼ਤਰੇ ਮੂੰਹ ਆਈ ਮਨੁੱਖਤਾ ਦੀ ਹੋਂਦ – ਪਿ੍ਰਤਪਾਲ ਮੰਡੀਕਲਾਂ
ਸ਼ਹੀਦ – ਮਿੰਟੂ ਬਰਾੜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਲੰਗਰ ਸੇਵਾ : ਸੱਚੋ ਸੱਚ -ਅਮਨਦੀਪ ਹਾਂਸ

ckitadmin
ckitadmin
April 5, 2020
ਸੋਨਮ ਵਾਂਗਚੁਕ ‘ਤੇ ਕੇਂਦਰ ਦੀ ਵੱਡੀ ਕਾਰਵਾਈ, ਲੇਹ ਹਿੰਸਾ ਤੋਂ ਬਾਅਦ ਰੱਦ ਕੀਤਾ NGO ਦਾ ਵਿਦੇਸ਼ੀ ਫੰਡਿੰਗ ਲੈਣ ਵਾਲਾ ਲਾਇਸੈਂਸ
ਇਹ ਖ਼ਤਰਨਾਕ ਸਮਾਂ ਇੱਕਮੁਠ ਹੋ ਕੇ ਸਾਂਝੇ ਸੰਘਰਸ਼ ਵਿੱਢਣ ਦਾ ਹੈ : ਕਨ੍ਹਈਆ ਕੁਮਾਰ
ਨਸ਼ੇ ਦੇ ਖਿਲਾਫ਼ ਇੱਕ ਉਮੀਦ – ਗੋਬਿੰਦਰ ਸਿੰਘ ਢੀਂਡਸਾ
ਮਿਰਗ ਤ੍ਰਿਸ਼ਨਾ ਦੇ ਮਾਰੂਥਲ ਚ ਭਟਕਦੇ ਭਾਰਤੀ ਲੋਕ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?