By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਇਤਿਹਾਸ -ਗੁਰਪ੍ਰੀਤ ਸਿੰਘ ਰੰਗੀਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਇਤਿਹਾਸ -ਗੁਰਪ੍ਰੀਤ ਸਿੰਘ ਰੰਗੀਲਪੁਰ
ਕਾਵਿ-ਸ਼ਾਰ

ਇਤਿਹਾਸ -ਗੁਰਪ੍ਰੀਤ ਸਿੰਘ ਰੰਗੀਲਪੁਰ

ckitadmin
Last updated: August 30, 2025 7:06 am
ckitadmin
Published: January 15, 2021
Share
SHARE
ਲਿਖਤ ਨੂੰ ਇੱਥੇ ਸੁਣੋ

ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਅਨੰਦਪੁਰ ਫਿਰ ਗਰਮਾ ਰਿਹਾ ਹੈ ।ਔਰੰਗਜ਼ੇਬ ਨਾਲ ਰਲ਼ ਬੈਠੇ ਹਨ,
ਦੇਸ਼ ਦੇ ਸਾਰੇ ਪਹਾੜੀ ਰਾਜੇ ।
ਵੇਖਣ ਨੂੰ ਹੋਰ ਕਰਨ ਨੂੰ ਹੋਰ,
ਮੁੜ ਸੀਲ ਜਿਹੀ ਗਊ ਸਾਜੇ ।
ਤਾਨਾਸ਼ਾਹ ਹੁਕਮ ਵਜਾ ਰਿਹਾ ਹੈ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।

ਹਿੰਦੁਸਤਾਨੀ ਜ਼ਬਰ ਦੇ ਲਸ਼ਕਰ,
ਵਾਈਟ ਹਾਊਸ ਤੋਂ ਸ਼ਕਤੀ ਮੰਗਦੇ ।
ਏਕੇ ਦਾ ਕਿਲ੍ਹਾ ਤੋੜਨ ਦੇ ਲਈ,
ਅਜ਼ਾਰੇਦਾਰੀ ਸੱਪ ਜਨਤਾ ਨੂੰ ਡੰਗਦੇ ।
ਕੋਈ ਫ਼ਿਰਕੂ ਜ਼ਹਿਰ ਫੈਲ੍ਹਾ ਰਿਹਾ ਹੈ ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।

 

 

ਸੁੱਚਾ ਨੰਦ ਦਾ ਮੜ੍ਹਿਆ ਕਾਨੂੰਨ,
ਬੇਦੋਸ਼ਿਆਂ ਦੀਆਂ ਜਾਨਾਂ ਲੈ ਰਿਹਾ ਹੈ ।
ਰਾਜਿਆਂ, ਮੁਕੱਦਮਾਂ ਦਾ ਸਾਰਾ ਬੋਝ,
ਕਿਰਤੀਆਂ ਨੂੰ ਝੱਲਣਾ ਪੈ ਰਿਹਾ ਹੈ ।
ਝੁੱਗੀਆਂ ਨੂੰ ਵੀ ਢਾਹ ਰਿਹਾ ਹੈ ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।ਐਪਰ ਦਿੱਲੀ ਦੇ ਕਿੰਗਰਿਆਂ ਤੇ ਕੋਈ,
ਇੱਟ ਨਾਲ ਇੱਟ ਖੜਕਾ ਰਿਹਾ ਹੈ ।
ਲੋਕ ਸੰਘਰਸ਼ਾਂ ਦਾ ਬੰਦਾ ਬਹਾਦਰ,
ਹਰ ਨ੍ਹੇਰਾ ਚੀਰਦਾ ਆ ਰਿਹਾ ਹੈ ।
ਜ਼ੁਲਮੀ ਤਖ਼ਤ ਵੱਲ ਜਾ ਰਿਹਾ ਹੈ ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਅਨੰਦਪੁਰ ਫਿਰ ਗਰਮਾ ਰਿਹਾ ਹੈ ।

ਸੰਪਰਕ: 9855207071

ਔਰਤ –ਬਿੰਦਰ ਜਾਨ-ਏ-ਸਾਹਿਤ
ਅੱਖਰ – ਗੁਰਮੇਲ ਬੀਰੋਕੇ
ਕਣਕ ਵੀ ਡਿੱਗ ਗਈ ਥੱਲੇ -ਬਲਵੀਰ ਸਿਘ ਬਰਾੜ
ਉਡੀਕ – ਜਸਮੇਰ ਸਿੰਘ ਲਾਲ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ

ckitadmin
ckitadmin
May 5, 2012
ਏਡਜ਼ ਤੋਂ ਜਾਗਰੂਕਤਾ ਹੀ ਬਚਾਅ ਦੀ ਕੁੰਜੀ ਹੈ – ਗੋਬਿੰਦਰ ਸਿੰਘ ਢੀਂਡਸਾ
ਅਸਾਵਾਂ ਮਾਨਵ ਵਿਕਾਸ : ਦੱਖਣੀ ਭਾਰਤ ਨਾਲ਼ੋਂ ਪਛੜਿਆ ਉੱਤਰੀ ਭਾਰਤ – ਨਿਰਮਲ ਰਾਣੀ
ਇੱਕੀਵੀਂ ਸਦੀ ਦੇ ਵੱਡੇ ਮਨੁੱਖੀ ਦੁਖਾਂਤ ’ਚੋਂ ਗੁਜ਼ਰ ਰਿਹਾ ਸੀਰੀਆ – ਹਰਜਿੰਦਰ ਸਿੰਘ ਗੁਲਪੁਰ
ਆਜ਼ਾਦੀ – ਜਸਵੰਤ ਧਾਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?