By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜੇ ਮੇਰੇ ਦਸਤਾਵੇਜਾਂ ਨੂੰ ਸਬੂਤ ਵਜੋਂ ਲਿਆ ਜਾਵੇ ਤਾਂ ਮੋਦੀ ਦਾ ਬਚ ਕੇ ਨਿਕਲਣਾ ਮੁਸ਼ਕਿਲ ਹੈ: ਰਾਣਾ ਅਯੂਬ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸ਼ਖ਼ਸਨਾਮਾ > ਜੇ ਮੇਰੇ ਦਸਤਾਵੇਜਾਂ ਨੂੰ ਸਬੂਤ ਵਜੋਂ ਲਿਆ ਜਾਵੇ ਤਾਂ ਮੋਦੀ ਦਾ ਬਚ ਕੇ ਨਿਕਲਣਾ ਮੁਸ਼ਕਿਲ ਹੈ: ਰਾਣਾ ਅਯੂਬ
ਸ਼ਖ਼ਸਨਾਮਾ

ਜੇ ਮੇਰੇ ਦਸਤਾਵੇਜਾਂ ਨੂੰ ਸਬੂਤ ਵਜੋਂ ਲਿਆ ਜਾਵੇ ਤਾਂ ਮੋਦੀ ਦਾ ਬਚ ਕੇ ਨਿਕਲਣਾ ਮੁਸ਼ਕਿਲ ਹੈ: ਰਾਣਾ ਅਯੂਬ

ckitadmin
Last updated: July 14, 2025 11:08 am
ckitadmin
Published: November 3, 2018
Share
SHARE
ਲਿਖਤ ਨੂੰ ਇੱਥੇ ਸੁਣੋ

ਮੁਲਾਕਾਤੀ :ਸ਼ਿਵ ਇੰਦਰ ਸਿੰਘ
 
ਰਾਣਾ ਅਯੂਬ ਦਾ ਨਾਮ ਹੁਣ ਕਿਸੇ ਰਸਮੀ ਜਾਣਕਾਰੀ ਦਾ ਮਹੁਤਾਜ ਨਹੀਂ ਰਿਹਾ। ਜਿਸ ਦੌਰ `ਚੋਂ ਮੁਲਕ ਗੁਜ਼ਰ ਰਿਹਾ ਹੈ , ਮੀਡੀਆ ਦਾ ਸਰਕਾਰ -ਪੱਖੀ ਤੇ ਲੋਕ -ਵਿਰੋਧੀ ਚਰਿੱਤਰ ਦਿਨੋਂ -ਦਿਨ ਨੰਗਾ ਹੋ ਰਿਹਾ ਹੈ ਉਦੋਂ ਰਾਣਾ ਵਰਗੇ ਬਹਾਦਰ ਤੇ ਖੋਜੀ ਪੱਤਰਕਾਰਾਂ ਦੀ ਹੋਰ ਵੀ ਵਧੇਰੇ ਲੋੜ ਮਹਿਸੂਸ ਹੁੰਦੀ ਹੈ। ਸੁਤੰਤਰ ਪੱਤਰਕਾਰ ਵਜੋਂ ਜਾਣੀ„ਰਾਣਾ„ ਅਯੂਬ„’ਤਹਿਲਕਾ’ ਲਈ ਕੰਮ ਕਰਦੀ ਰਹੀ ਹੈ। ਤਹਿਲਕਾ ਸਟਿੰਗ ਓਪਰੇਸ਼ਨਾਂ ਲਈ ਜਾਣਿਆ ਜਾਣ ਵਾਲਾ ਮੀਡੀਆ ਅਦਾਰਾ ਹੈ ।ਆਪਣੀ ਇਸੇ ਲੜੀ ਤਹਿਤ ਉਸਨੇ 2002 ਦੇ ਕਤਲੇਆਮ ਸਬੰਧੀ ਸਟਿੰਗ ਓਪਰੇਸ਼ਨ ਕਰਵਾਏ । ਰਾਣਾ ਅਯੂਬ„ਨੂੰ ਇਹ ਕੰਮ ਦਿੱਤਾ ਗਿਆ ਕਿ„ ਆਹਲਾ ਪੁਲਿਸ ਅਧਿਕਾਰੀਆਂ ਤੇ ਨੌਕਰਸ਼ਾਹਾਂ ਤੋਂ ਉਹ ਸੁਰਾਗ ਇਕੱਠੇ ਕਰੇ ।ਜਦੋਂ ਰਾਣਾ ਅਯੂਬ„; ਦੀ ਖੋਜੀ ਪੱਤਰਕਾਰੀ ਪੁਲਿਸ ਤੇ ਨੌਕਰਸ਼ਾਹਾਂ ਤੋਂ ਹੁੰਦੀ ਹੋਈ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਤੱਕ ਪਹੁੰਚ ਗਈ ਤਾਂ ਤਹਿਲਕਾ ਨੇ ਇਹ ਕਹਿ ਕੇ ਹੱਥ ਪਿਛਾਂਹ ਖਿੱਚ ਲਏ ਕਿ ਮੋਦੀ ਸੱਤਾ ਚ ਆਉਣ ਵਾਲਾ ਹੈ । ਉਹ ਇਸਨੂੰ ਨਹੀਂ ਛਾਪੇਗਾ।
 
ਤਹਿਲਕਾ ਤੋਂ ਅਸਤੀਫਾ ਦੇ ਕੇ ਉਸਨੇ ਸਭ ਦਸਤਾਵੇਜ਼ਾਂ ਨੂੰ„ ਛਪਾਉਣ ਲਈ ਪ੍ਰਕਾਸ਼ਕਾਂ ਨਾਲ ਰਾਬਤਾ ਕਾਇਮ ਕੀਤਾ। ਜਦੋਂ ਕਿਸੇ ਨੇ ਕੋਈ ਲੜ੍ਹ ਨਾ ਫੜਾਇਆ ਤਾਂ„ ਖੁਦ ਕਰਜ਼ਾ ਚੁੱਕ ਕੇ ‘ਗੁਜਰਾਤ ਫਾਈਲਜ਼’ ਨਾਂ ਦੀ„ ਕਿਤਾਬ ਛਪਾਈ । ਇਸ ਕਿਤਾਬ ਨੂੰ ਪਾਠਕਾਂ ਚ ਤਕੜਾ ਹੁੰਗਾਰਾ ਮਿਲ ਰਿਹਾ ਹੈ,  ਅਨੇਕਾਂ ਭਾਸ਼ਾਵਾਂ ਚ ਇਸਦਾ ਅਨੁਵਾਦ ਹੋ ਚੁੱਕਾ ਹੈ । ਪੇਸ਼ ਹੈ ਰਾਣਾ ਅਯੂਬ ਨਾਲ ਹੋਈ ਇਹ ਗੱਲਬਾਤ :„
ਸਵਾਲ :„ ‘ਗੁਜਰਾਤ ਫ਼ਾਈਲਜ਼’ ਦੀ ਸਿਰਜਣਾ ਬਾਰੇ ਵਿਸਥਾਰ ਚ ਦੱਸੋ ?„
ਜਵਾਬ :„ਸੰਨ 2010 ਚ ਮੇਰੀ ਖੋਜੀ ਪੱਤਰਕਾਰੀ ਸਦਕਾ ਅਮਿਤ ਸ਼ਾਹ ਦੀ ਗ੍ਰਿਫ਼ਤਾਰੀ ਹੋਈ ਫਰਜ਼ੀ ਮੁਕਾਬਲਿਆਂ ਦੇ ਦੋਸ਼ ਹੇਠ  ਮੈਨੂੰ ਲੱਗਾ ਕਿ ਗੁਜਰਾਤ ਵਿਚ ਅਜਿਹਾ ਬੜਾ ਕੁਝ ਹੈ ਜੋ ਸਾਹਮਣੇ ਆਉਣਾ ਬਾਕੀ ਹੈ ਜਿਵੇਂ ਗੁਜਰਾਤ ਕਤਲੇਆਮ„ ਦੀ ਸਚਾਈ , ਹਰੇਨ ਪਾਂਡਿਆ ਦੇ ਕਤਲ ਦਾ ਸੱਚ , ਫਰਜ਼ੀ ਮੁਕਾਬਲਿਆਂ ਦਾ ਸੱਚ , ਮੋਦੀ ਦੀ ਇਹਨਾਂ ਸਭਨਾਂ ਚ ਭੂਮਿਕਾ । ਗੁਜਰਾਤ ਵਿਚ 2010 -੧੧ ਚ ਅਜਿਹਾ ਮਾਹੌਲ ਸੀ ਕਿ ਤੁਹਾਡੇ ਨਾਲ ਕੋਈ ਆਮ ਨਾਗਰਿਕ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੀ । ਇਸ ਲਈ ਮੈਂ ਇੱਕ ਫਰਜ਼ੀ ਪਹਿਚਾਣ ਬਣਾਈ ।
 

ਮੈਥਿਲੀ ਤਿਆਗੀ ਨਾਂ ਦੀ ਕੁੜੀ ਦੀ ! ਜੋ ਅਮਰੀਕਨ ਫਿਲਮ ਇੰਸਟੀਚਿਊਟ ਦੀ ਵਿਦਿਆਰਥਣ ਹੈ । ਅਮਰੀਕਾ ਚ ਪਲੀ -ਵੱਡੀ ਹੋਈ । ਪਿਤਾ„ ਸੰਸਕ੍ਰਿਤ ਦਾ ਅਧਿਆਪਕ ਰਿਹਾ , ਜੋ ਆਰ . ਐੱਸ.ਐੱਸ ਨਾਲ ਜੁੜਿਆ ਰਿਹਾ । ਇਹ ਪਛਾਣ ਬਣਾ ਕੇ ਮੈਂ ਗੁਜਰਾਤ ਗਈ । ਗੁਜਰਾਤ ਦੇ ਉਹਨਾਂ ਨੌਕਰਸ਼ਾਹਾਂ ਤੇ ਪੁਲਿਸ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆਂ ਜੋ 2001 ਤੋਂ 2010 ਦਰਮਿਆਨ ਸੂਬੇ `ਚ ਉੱਚ -ਅਹੁਦਿਆਂ ਤੇ ਤਾਇਨਾਤ ਸਨ ।„ ਸਟਿੰਗ ਓਪਰੇਸ਼ਨ ਕੀਤਾ ਕਈ ਤੱਥ ਸਾਹਮਣੇ ਆਏ ਜਿਵੇਂ ਕਮਿਸ਼ਨਰ ਆਫ ਪੁਲਿਸ ਪੀ।ਸੀ। ਪਾਂਡੇ ਨੇ ਕਿਹਾ , ‘ਮੁਸਲਮਾਨਾਂ ਨਾਲ ਜੋ ਹੋਇਆ ਚੰਗਾ ਹੋਇਆ’ ਹਰੇਨ ਪਾਂਡਿਆ ਦੇ ਕਤਲ ਤੇ ਗੁਜਰਾਤ ਕਤਲੇਆਮ ਚ ਮੋਦੀ ਤੇ ਸ਼ਾਹ ਦਾ ਹੱਥ ਹੋਣ ਬਾਰੇ ਤੱਥ ਇਹਨਾਂ ਉੱਚ ਅਹੁਦਿਆਂ ਤੇ ਬੈਠੇ ਲੋਕਾਂ ਨੇ ਦੱਸੇ ।ਅਸ਼ੋਕ ਨਰਾਇਣ , ਪੀ.ਸੀ .ਪਾਂਡੇ , ਜੀ .ਸੀ ਰੈਗਰ ਅਖੀਰ ਮੋਦੀ ਤੱਕ ਪਹੁੰਚ ਗਈ । ਇਹ ਆਪਣੇ ਤਰੀਕੇ ਦਾ ਸਭ ਤੋਂ ਵੱਡਾ ਸਟਿੰਗ ਓਪਰੇਸ਼ਨ ਸੀ ।

 

 

ਸਵਾਲ :„ ਕਈਆਂ ਦਾ ਕਹਿਣਾ ਹੈ ਕਿ ਮੋਦੀ ਨੂੰ ਕਲੀਨ ਚਿੱਟ ਮਿਲ ਗਈ ਹੈ । ਅਮਰੀਕਾ ਵਰਗੇ ਦੇਸ਼ ਹੁਣ ਉਸਦਾ ਸਵਾਗਤ ਕਰ ਰਹੇ ਹਨ„ ਜੋ ਕੱਲ੍ਹ ਤੱਕ ਉਸਨੂੰ ਵੀਜ਼ਾ„ ਨਹੀਂ ਦਿੰਦੇ ਸਨ ?„
ਜਵਾਬ :„(ਸਿਟ) ਨੇ ਕਦੇ ਮੋਦੀ ਨੂੰ ਮੁਲਜ਼ਮ (ਦੋਸ਼ਾਂ ਦੇ ਘੇਰੇ` ਚ ਲਿਆ ਹੀ ਨਹੀਂ ) ਬਣਾਇਆ ਹੀ ਨਹੀਂ । ਇਸ ਲਈ ਕਲੀਨ ਚਿੱਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਸਿੱਟ ਨੇ ਚੱਜ ਨਾਲ ਤਫ਼ੳਮਪ;ਤੀਸ਼ ਹੀ ਨਹੀਂ ਕੀਤੀ । ਜਿਨ੍ਹਾਂ ਅਧਿਕਾਰੀਆਂ ਤੋਂ ਸਿਟ ਕੁਝ ਕਢਵਾ ਨਹੀਂ ਸਕੀ ਉਹ ਮੇਰੇ ਕੋਲ ਸਭ ਕੁਝ ਦੱਸ ਰਹੇ ਹਨ ।„
ਸਵਾਲ :„ ਰਾਣਾ ਜੇ ਤੁਹਾਡੇ ਇਹਨਾਂ ਦਸਤਾਵੇਜਾਂ ਨੂੰ ਐਵੀਡੈਂਸ (ਸਬੂਤ )ਵਜੋਂ ਪੇਸ਼ ਕੀਤਾ ਜਾਵੇ ਤਾਂ ਕਿੰਨੀ ਕੁ ਸੰਭਾਵਨਾ ਹੈ ਮੋਦੀ ਵਰਗਿਆਂ ਦੇ ਫਸਣ ਦੀ ?„
ਜਵਾਬ : ਹਾਲੇ ਤੱਕ ਨੇ ਮੇਰੇ ਕੋਲੋਂ ਟੇਪ ਤੱਕ ਨਹੀਂ ਮੰਗੇ । ਜਦੋਂ ਮੰਗੇ ਜਾਣਗੇ ਮੈਂ ਦੇਣ ਨੂੰ ਤਿਆਰ ਹੋਵਾਂਗੀ । ਜੇ ਇਹਨਾਂ ਟੇਪਾਂ ਨੂੰ ਐਜ਼ ਐਵੀਡੈਂਸ ਮੰਨਿਆ ਜਾਵੇ ਤਾਂ ਮੋਦੀ ਗੁਜਰਾਤ ਕਤਲੇਆਮ , ਫਰਜ਼ੀ ਮੁਕਾਬਲਿਆਂ ਤੇ ਹਰੇਨ ਪਾਂਡਿਆ ਦੇ ਕਤਲ `ਚ ਸਿੱਧੇ ਰੂਪ `ਚ ਘਿਰਦਾ ਹੈ । ਉਸਦਾ ਬਚ ਕੇ ਨਿਕਲਣਾ ਬੜਾ ਮੁਸ਼ਕਿਲ ਲਗਦਾ ਹੈ ਪਰ ਸਾਡੀਆਂ ਜਾਂਚ ਏਜੰਸੀਆਂ ਇਸ ਤਰ੍ਹਾਂ„ ਵਿਵਹਾਰ ਕਰਦੀਆਂ ਹਨ ਜਿਵੇਂ ਇਹ ਦਸਤਾਵੇਜ ਕੋਈ ਮਾਅਨੇ ਹੀ ਨਾ ਰੱਖਦੇ ਹੋਣ ।„
ਸਵਾਲ :„ ਭਾਜਪਾ , ਸੰਘ , ਬਜਰੰਗ ਦਲ ਦਾ ਕਤਲੇਆਮ `ਚ ਸ਼ਾਮਿਲ ਹੋਣਾ ਸਮਝ ਪੈਂਦਾ ਹੈ ਪਰ ਜਦੋਂ ਸਟੇਟ ਮਸ਼ੀਨਰੀ , ਜਿਸਨੂੰ ਕਿ ਸੰਵਿਧਾਨ ਅਧੀਨ ਕੰਮ ਕਰਨ ਵਾਲੀ ਮੰਨਿਆ ਜਾਂਦਾ ਹੈ , ਉਹ ਇਸ `ਚ ਸ਼ਾਮਿਲ ਦਿਖੇ ਤਾਂ ਇਹ ਵਰਤਾਰਾ„; ਭਾਰਤੀ ਲੋਕਤੰਤਰ ਦੀ ਕਿਸ ਤਰ੍ਹਾਂ„; ਦੀ ਤਸਵੀਰ ਪੇਸ਼ ਕਰਦਾ ਹੈ ?„
ਜਵਾਬ : ਬਹੁਤ ਭੈੜੀ ਤਸਵੀਰ ਪੇਸ਼ ਹੁੰਦੀ ਹੈ ।„ ਤਤਕਾਲੀਨ ਪੁਲਿਸ ਕਮਿਸ਼ਨਰ ਮੈਨੂੰ ਸ਼ਰ੍ਹੇਆਮ ਆਖਦਾ ਹੈ ਕਿ ਸੰਘ ਦੇ ਬੰਦੇ ਪੁਲਿਸ ਤੇ ਨੌਕਰਸ਼ਾਹੀ `ਚ ਕਿਉਂ ਨਾ ਜਾਣ ? ਉਹ ਇਹ ਗੱਲ ਬੜੇ ਮਾਣ ਨਾਲ ਆਖਦਾ ਹੈ । ਪੀ । ਸੀ । ਪਾਂਡੇ ਆਖਦਾ ਹੈ , “ਚੰਗਾ ਹੋਇਆ ਮੁਸਲਮਾਨਾਂ ਨਾਲ ਇੰਞ ਹੋਇਆ ਉਹਨਾਂ ਸਾਨੂੰ ਦੋ ਵਾਰ ਮਾਰਿਆ , ਇੱਕ ਵਾਰ ਅਸੀਂ ਉਹਨਾਂ ਨੂੰ ਮਾਰ `ਤਾ “ ਅਸਲ ` ਚ ਇਹ ਸਭ ਸੰਘ ਦੇ ਪ੍ਰਚਾਰਕ ਹਨ ਜਿਨ੍ਹਾਂ ਨੂੰ  ਵਰਦੀ` ਦੇ ਦਿੱਤੀ ਗਈ ਹੈ । ਹੁਣ ਇਹ ਗੱਲ ਇਕੱਲੇ ਗੁਜਰਾਤ ਦੀ ਨਹੀਂ„ਪੂਰੇ ਮੁਲਕ `ਚ ਸੰਘ ਦੀ ਸੋਚ ਵਾਲੇ ਬੰਦਿਆਂ ਨੂੰ ਨੌਕਰਸ਼ਾਹੀ `ਚ ਵਾੜਿਆ ਜਾ ਰਿਹਾ ਹੈ ।
ਸਵਾਲ : ਏਨੇ ਵੱਡੇ ਕੰਮ ਨੂੰ ਹੱਥ ਪਾਉਣ ਲਈ ਹੌਸਲਾ ਕਿਵੇਂ ਪੈਦਾ ਹੋਇਆ ?„
ਜਵਾਬ :„(ਹੱਸ ਕੇ )„ਜਦੋਂ ਇਹ ਓਪਰੇਸ਼ਨ„ਸ਼ੁਰੂ ਕੀਤਾ ਉਦੋਂ ਮੇਰੀ ਉਮਰ 26 ਸਾਲ ਸੀ ।ਇਸ ਉਮਰ `ਚ ਇੱਕ ਰੁਮਾਂਸ ਹੁੰਦਾ ਹੈ ਇਨਸਾਫ ਲਈ ਲੜਨ ਦਾ ; ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਂ 1992 ਦੇ ਦੰਗਿਆਂ ਦੀ ਕੁੜੀ ਹਾਂ । ਉਦੋਂ ਮੇਰੀ ਉਮਰ„; ਨੌਂ ਸਾਲ ਸੀ । ਜਦੋਂ ਇਹ ਸਭ ਹੋ ਰਿਹਾ ਸੀ ਤਾਂ ਮੇਰੇ ਅੰਦਰ ਭਾਵਨਾ ਪੈਦਾ ਹੁੰਦੀ ਕਿ ਮੈਂ ਇਸਨੂੰ„; ਰੋਕਣ ਲਈ ਕੁਝ ਕਰ ਕਿਉਂ ਨਹੀਂ ਸਕਦੀ ? ਜਦੋਂ ਮੇਰੇ ਸਿੱਖ ਗੁਆਂਢੀ 1984 ਦਾ ਦਰਦ ਮੇਰੇ ਨਾਲ ਸਾਂਝਾ ਕਰਦੇਤਾਂ ਮੇਰੇ ਅੰਦਰੋਂ ਆਵਾਜ਼ ਆਉਂਦੀ ਇਸਨੂੰ ਕੋਈ ਰੋਕ ਕਿਉਂ ਨਹੀਂ ਰਿਹਾ ? ਮੈਂ ਸੋਚ ਲਿਆ ਸੀ ਕਿ ਜੇ ਮੈਂ ਕੁਝ ਕਰਨਾ ਹੈ ਤਾ ਜਾਂ ਕੋਈ ਐੱਜੀਓ ਜੁਆਇਨ ਕਰਾਂਗੀ ਜਾਂ ਫੇਰ ਸਮਾਜਿਕ ਵਿਗਿਆਨ ਦੀ ਪੜ੍ਹਾਈ ਕਰਾਂਗੀ ਜਾਂ ਫੇਰ ਪੱਤਰਕਾਰ ਬਣਾਂਗੀ ।ਗੁਜਰਾਤ ਕਤਲੇਆਮ ਨੇ ਵੀ ਮੈਨੂੰ ਬੁਰੀ ਤਰ੍ਹਾਂ ਝੰਜੋੜਿਆ ਪਰ ਮੈਨੂੰ ਉਦੋਂ ਬੜਾ ਸਦਮਾ ਲੱਗਾ ਜਦੋਂ ਮੇਰੇ ਮੇਰੇ ਇੱਕ ਬੜੇ ਪਿਆਰੇ ਦੋਸਤ ਤੇ ਪ੍ਰੇਰਨਾ ਸਰੋਤ ਸ਼ਾਹਿਦ„; ਆਜ਼ਮੀ ਦਾ ਕਤਲ ਕਰ ਦਿੱਤਾ ਗਿਆ (ਉੱਘੇ ਵਕੀਲ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਿਨ੍ਹਾਂ ਦੇ ਯਤਨਾਂ ਸਦਕਾ ਹੀ ਕਈ ਸੱਜੇ -ਪੱਖੀ ਮੁਲਜ਼ਮਾਂ ਦੀ ਗ੍ਰਿਫ਼ੳਮਪ;ਤਾਰੀ ਸੰਭਵ ਹੋ ਸਕੀ ) ਉਸਦੇ ਕਾਤਲਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ । ਉਦੋਂ ਮੈਨੂੰ ਲੱਗਾ ਕਿ ਮੈਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਹੈ ।„
ਉਦੋਂ ਜੋ ਮੈਂ ਰਿਸ੍ਕ ਲੈ ਕੇ ਕੰਮ ਕੀਤਾ ਜੇ ਹੁਣ ਸੋਚਾਂ ਕਿ ਲੈ ਸਕਾਂਗੀ ਤਾਂ ਜਵਾਬ ਸ਼ਇਦ `ਨਾਂਹ` ਵਿਚ ਹੋਵੇ । ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਮੈਨੂੰ ਮਾਨਸਿਕ ਤਨਾਅ„; ਚੋਂ ਵੀ ਗੁਜ਼ਰਨਾ ਪਿਆ (ਥੋੜ੍ਹਾ ਚੁੱਪ ਹੋ ਜਾਂਦੀ ਹੈ )„
„
ਸਵਾਲ :„ਹੋਰ ਚੈਲੇਂਜ ?„
ਜਵਾਬ : ਸਭ ਤੋਂ ਵੱਡਾ ਧੱਕਾ ਤਾਂ `ਤਹਿਲਕਾ` ਨੇ ਦਿੱਤਾ ਜਦੋਂ ਮੇਰੀ„ ਤਫ਼ਤੀਸ਼ ਮੋਦੀ ਤੱਕ ਪਹੁੰਚੀ ਤਾਂ ਮੈਨੂੰ ਕੰਮ ਉਥੇ ਹੀ ਖ਼ਤਮ ਕਰਨ ਨੂੰ ਆਖਿਆ ਗਿਆ । ਸੰਨ 2013 ਚ ‘ਤਹਿਲਕਾ’ ਛੱਡਣ ਤੋਂ ਬਾਅਦ ਇੱਕ ਪ੍ਰਕਾਸ਼ਕ ਨਾਲ ਕਿਤਾਬ ਛਾਪਣ ਦੀ ਗੱਲ ਹੋਈ ਪਰ 2014 ਚ ਉਸਨੇ ਮੇਰੇ ਫੋਨ ਚੁੱਕਣੇ ਬੰਦ ਕਰ ਦਿੱਤੇ , 2015 -16 ਦੌਰਾਨ ਕਈ ਪ੍ਰਕਾਸ਼ਕ„ਨਾਲ ਰਾਬਤਾ ਕੀਤਾ ਪਰ ਸਭ ਨੇ ਹੱਥ ਖੜ੍ਹੇ ਕਰ ਦਿੱਤੇ । ਭਾਰਤ ਦੇ ਇੱਕ ਬਹੁਤ ਵੱਡੇ ਸੰਪਾਦਕ ਨੇ ਕਿਹਾ , ਇਹ ਬਹੁਤ ਸਨਸਨੀਖੇਜ਼ ਹੈ ਪਰ ਅਸੀਂ ਇਸਨੂੰ ਛਾਪ ਨਹੀਂ ਸਕਦੇ ਕਿਉਂਕਿ ਮੋਦੀ ਸੱਤਾ ਚ ਆ ਗਏ ਹਨ। ਮੈਨੂੰ ਲੱਗਾ ਕਿ ਸਭ ਰਾਹ ਬੰਦ ਹੋ ਗਏ ਹਨ । ਮੈਂ ਆਪ ਹੀ ਇਸਨੂੰ ਛਪਾਉਣ ਦਾ ਬੀੜਾ ਚੁੱਕਿਆ । ਮੇਰੇ ਮਾਪਿਆਂ ਨੇ ਜੋ ਮੇਰੇ ਲਈ ਸੋਨਾ ਰੱਖਿਆ ਉਹ ਗਹਿਣੇ ਧਰ ਦਿੱਤਾ । ਇੱਕ ਬੈਂਕ ਤੋਂ ਨਿੱਜੀ ਲੋਨ ਲਿਆ । ਕਿਤਾਬ ਦਾ ਸਾਰਾ ਕੰਮ ਜਿਵੇਂ ਐਡੀਟਿੰਗ, ਟਾਈਪ ਸੈਟਿੰਗ, ਪ੍ਰਿੰਟਿੰਗ ਪ੍ਰੈੱਸ ਲਿਜਾਣਾ ਖੁਦ ਕੀਤਾ /ਕਰਵਾਇਆ ਜੋ ਕਿ ਇੱਕ ਪੂਰੀ ਸੰਸਥਾ ਕਰਦੀ ਹੈ ।„
ਸਵਾਲ : ਛਪਣ ਤੋਂ ਬਾਅਦ ਮੁਸ਼ਕਲਾਂ ?„
ਜਵਾਬ : ਸੋਸ਼ਲ ਮੀਡੀਏ ਤੇ ਆਏ ਦਿਨ ਮੈਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ । ਤਸਵੀਰਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ । ਔਰਤ ਹੋਣ ਦੇ ਨਾਂ `ਤੇ ਜੋ ਗੰਦ ਬਕਿਆ ਜਾ ਸਕਦਾ ਹੈ ਸਭ ਬਕਿਆ ਜਾਂਦਾ ਹੈ । ਜਦੋਂ 2010 ਚ ਅਮਿਤ ਸ਼ਾਹ ਦੀ ਗ੍ਰਿਫ਼ਤਾਰੀ„ਹੋਈ ਤਾਂ ਮਹਾਰਾਸ਼ਟਰ ਪੁਲਿਸ ਨੇ ਮੈਨੂੰ ਰਿਵਾਲਵਰ ਦਾ ਲਾਇਸੈਂਸ ਆਫਰ ਕੀਤਾ । ਮੈਂ ਇਹ ਕਹਿ ਕਿ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਸਟੇਟ ਹੀ ਮੇਰੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਰਿਵਾਲਵਰ ਦੀ ਕੋਈ ਤੁਕ ਨਹੀਂ ਬਣਦੀ ।„
ਸਵਾਲ :„ ਮੁਸਲਮਾਨਾਂ ਨੂੰ ਮਾਰਨ ਲਈ ਜਿਸ ਤਰ੍ਹਾਂ ਦਲਿਤਾਂ ਪੱਛੜੀਆਂ ਜਾਤਾਂ ਤੇ ਕਬੀਲਿਆਂ ਨੂੰ ਵਰਤਿਆ ਗਿਆ ਇਸ ਪਿੱਛੇ ਕਈ ਸਿਆਸਤ ਸੀ ?„
ਜਵਾਬ : ਦਲਿਤਾਂ ਨੂੰ ਹਮੇਸ਼ਾ ਵਰਤਿਆ ਜਾਂਦਾ ਰਿਹਾ ਹੈ । ਇਹ ਲੋਕ ਗਊ ਮਾਤਾ ਦੀ ਰੱਖਿਆ ਦੀ ਤਾਂ ਗੱਲ ਕਰਦੇ ਹਨ„ਪਰ ਜਦੋਂ ਗਾਂ ਮਰ ਜਾਂਦੀ ਹੈ ਤਾਂ ਚੁੱਕਣ ਦਾ ਜਿੰਮਾ ਦਲਿਤਾਂ ਤੇ ਸੁੱਟ ਦਿੱਤਾ ਜਾਂਦਾ ਹੈ । ਕਾਰਨ ਕਿ ਗੰਦਾ ਕੰਮ ਦਲਿਤ ਕਰਨਗੇ । ਇਸ ਕਿਤਾਬ `ਚ ਵੀ ਜ਼ਿਕਰ ਆਉਂਦਾ ਹੈ ਕਿ ਰਾਜਨ ਪ੍ਰਿਆਦਰਸ਼ਨੀ ਵਰਗਾ ਅਫ਼ਸਰ ਅੱਗੇ ਹੋ ਕੇ ਗ਼ਲਤ ਕੰਮ ਕਰੇ ਕਿਉਂਕਿ ਉਹ ਦਲਿਤ ਹੈ ।„
ਸਵਾਲ : ਤੁਹਾਨੂੰ ਇਸ ਕਿਤਾਬ ਦੀ ਸਿਆਸੀ ਦਸਤਾਵੇਜ਼ ਵਜੋਂ ਕਿੰਨੀ ਕੁ ਮਹੱਤਤਾ ਦਿਖਾਈ ਦਿੰਦੀ ਹੈ ?
ਜਵਾਬ : ਮੈਨੂੰ ਕਈਆਂ ਨੇ ਸਲਾਹ ਦਿੱਤੀ ਸੀ ਕਿ ਜਦੋਂ ਭਾਜਪਾ ਸੱਤਾ ਚੋਂ ਬਾਹਰ ਹੋਵੇ ਉਦੋਂ ਇਹ ਕਿਤਾਬ ਛਪਾਉਣੀ ਚਾਹੀਦੀ ਹੈ ਪਰ ਇਸਦਾ ਮਤਲਬ ਹੋਵੇਗਾ ਤੁਸੀਂ ਹਥਿਆਰ ਸੁੱਟਣਾ ਚਾਹੁੰਦੇ ਹੋ । ਇਹ ਕਿਤਾਬ ਭਾਰਤੀ ਸਿਆਸਤ ਦਾ ਇੱਕ ਇਤਿਹਾਸਕ ਦਸਤਾਵੇਜ ਹੈ ।„
ਸਵਾਲ : ਜੋ ਯਥਾਰਥ ਤੁਸੀਂ ਦੇਖਿਆ ਤੇ ਜੋ ਕਿਤਾਬ ਚ ਪੇਸ਼ ਹੋਇਆ ਉਸ `ਚ ਕਿੰਨਾ ਕੁ ਫਰਕ ਹੈ ?„
ਜਵਾਬ :ਬਿਲਕੁਲ ਫਰਕ ਨਹੀਂ ਹੈ । ਸ਼ਾਇਦ ਇਸੇ ਕਰਕੇ ਕੁਝ ਲੋਕ ਕਹਿੰਦੇ ਹਨ ਕਿ ਐਡੀਟਿੰਗ ਠੀਕ ਨਹੀਂ ਹੋਈ“ ਪਰ ਜੇ ਮੈਂ ਇਹ ਕਰਦੀ ਤਾਂ ਉਸਦਾ ਅਰਥ ਹੀ ਬਦਲ ਜਾਂਦਾ ।„
ਸਵਾਲ :„ ਸਟਿੰਗ ਪੱਤਰਕਾਰੀ ਨੂੰ ਸਾਡੇ ਸਮਾਜ ਚ„ਕੋਈ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਪਰ ਤੁਹਾਡੀ ਕਿਤਾਬ ਦਾ ਅਧਾਰ ਵੀ ਸਟਿੰਗ ਪੱਤਰਕਾਰੀ ਹੈ ਅਨੁਰੁਧ ਬਹਲ (ਕੋਬਰਾ ਪੋਸਟ ਦਾ ਸੰਪਾਦਕ ) ਵਰਗੇ ਪੱਤਰਕਾਰ ਵੀ ਸਟਿੰਗ ਪੱਤਰਕਾਰੀ ਨਾਲ ਹੀ ਨਵੀਆਂ ਪੈੜਾਂ ਪਾ ਰਹੇ ਹਨ ?„
ਜਵਾਬ : ਸਟਿੰਗ ਪੱਤਰਕਾਰੀ ਨੂੰ ਸਮਾਜ ਚ ਵਧੀਆ ਨਾ ਮੰਨੇ ਜਾਣ ਦਾ ਕਾਰਨ ਵੀ ਸਾਡਾ ਮੀਡੀਆ ਹੀ ਹੈ । ਮੀਡੀਆ ਨੇ ਬੜੇ ਹਲਕੇ ਕੰਮਾਂ ਲਈ ਵੀ ਇਸਨੂੰ ਵਰਤਿਆ ਹੈ ਜਿਵੇਂ ਦੁੱਧ ਵਾਲਾ ਦੁੱਧ `ਚ ਪਾਣੀ ਪਾਉਂਦਾ ਹੈ ਤਾਂ ਉਸਦਾ ‘ਖੁਲਾਸਾ’ ਕਰਨ ਲਈ ਵੀ„ ‘ਸਟਿੰਗ’ ਸ਼ਬਦ ਵਰਤਿਆ ਜਾਂਦਾ ਹੈ ।„ਸਟਿੰਗ ਆਖਰੀ ਰਸਤਾ ਹੋਣਾ ਚਾਹੀਦਾ ਹੈ ।
ਸਵਾਲ :ਤੁਸੀਂ ਘੱਟ ਗਿਣਤੀਆਂ , ਦਲਿਤਾਂ ਤੇ ਹੋਰਨਾਂ ਰਾਜਾਂ ਚ ਹੁੰਦੇ„ਫਰਜ਼ੀ ਮੁਕਾਬਲਿਆਂ ਬਾਰੇ ਵੀ ਲਿਖਿਆ ਹੈ, ਗੁਜਰਾਤ  ਚ ਕੀ ਵੱਖਰਾ„ਦਿਖਿਆ ?
ਜਵਾਬ : ਗੁਜਰਾਤ ਦਾ ਤਤਕਾਲੀ ਮੁੱਖ ਮੰਤਰੀ ਮੋਦੀ ਜਿਵੇਂ ਚੋਣ ਪ੍ਰਚਾਰ ਕਰਦਾ ਹੈ , ਦੇਖੋ ਇਹ ਜਹਾਦੀ ਮੈਨੂੰ ਮਾਰਨ ਆਏ ਸਨ (ਕਈ ਥਾਵਾਂ ਤੇ ਮੁਕਾਬਲੇ ਚ ਮਾਰੇ ਗਿਆਂ ਦੀ ਤਸਵੀਰ ਦਿਖਾ ਕੇ ) ਇਸ ਲਈ ਵੋਟ ਮੈਨੂੰ ਪਾਓ „ਅਜਿਹਾ ਕਿਤੇ ਹੋਰ ਨਹੀਂ ਦੇਖਿਆ ।
ਸਵਾਲ :ਉਥੇ ਕਿੰਨੇ ਸਾਰੇ ਅਧਿਕਾਰੀਆਂ ਨੂੰ ਮਿਲੇ ਇਹਨਾਂ ਸਭਨਾਂ ਚ ਕੀ ਸਾਂਝਾਪਣ ਦਿਖਾਈ ਦਿੱਤਾ ?„
ਜਵਾਬ : ਸਭ ਪੈਸੇ ਤੇ ਤਾਕਤ ਅੱਗੇ ਝੁਕਦੇ ਹਨ ।„
ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ
ਪ੍ਰਿੰ. ਸਰਵਣ ਸਿੰਘ ਨਾਲ ਮੁਲਾਕਾਤ
ਰਣਦੀਪ ਮੱਦੋਕੇ: ਫ਼ੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮਸਾਜ਼
‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ’: ਅਫ਼ਜ਼ਲ ਤੌਸੀਫ਼
ਹੇਮ ਮਿਸ਼ਰਾ: ਜਨਤਕ ਲਹਿਰਾਂ ਦੇ ਬਿਨ੍ਹਾਂ ਕੋਈ ਵੱਡਾ ਪਰਿਵਰਤਨ ਸੰਭਵ ਨਹੀਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਕਿਉਂ ਗ਼ਲਤ ਹੈ ਯਾਕੂਬ ਮੈਮਨ ਨੂੰ ਫਾਹੇ ਲਾਉਣਾ -ਜਯੋਤੀ ਪੁਨਵਨੀ

ckitadmin
ckitadmin
July 31, 2015
ਲੋਕਤੰਤਰ ਵਿੱਚ ਰਾਜਨੀਤਕ ਲੋਕਾਂ ਨੂੰ ਨੰਗਾ ਕਰਦੇ ਆਮ ਲੋਕ – ਗੁਰਚਰਨ ਸਿੰਘ ਪੱਖੋਕਲਾਂ
ਪੂੰਜੀਪਤੀ ਘਰਾਣੇ, ਰਾਜਨੀਤੀ ਤੇ ਭਾਰਤੀ ਮੀਡੀਆ ਦੇ ਨੰਗੇ ਚਿੱਟੇ ਗੱਠਜੋੜ ਦਾ ਨਮੂਨਾ ਭਾਰਤੀ ਰਾਜ ਪ੍ਰਬੰਧ – ਮਨਦੀਪ
ਸਿੱਖ ਬੀਬੀਆਂ ਦੇ ਵਹਿਮ-ਭਰਮ -ਰਾਜਬੀਰ ਕੌਰ ਸੇਖੋਂ
ਨਰਿੰਦਰ ਮੋਦੀ ਦੀ ਭਾਸ਼ਣਬਾਜ਼ੀ ਯਥਾਰਥ ਤੋਂ ਕੋਹਾਂ ਦੂਰ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?