By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਾਨੁਸ਼ੀ – ਰਘਬੀਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਮਾਨੁਸ਼ੀ – ਰਘਬੀਰ ਸਿੰਘ
ਸਾਹਿਤ ਸਰੋਦ ਤੇ ਸੰਵੇਦਨਾ

ਮਾਨੁਸ਼ੀ – ਰਘਬੀਰ ਸਿੰਘ

ckitadmin
Last updated: July 14, 2025 8:03 am
ckitadmin
Published: January 27, 2013
Share
SHARE
ਲਿਖਤ ਨੂੰ ਇੱਥੇ ਸੁਣੋ

ਦਿੱਲੀ ਵਿਚ ਹੋਏ ਇਕ ਮੁਟਿਆਰ ਦੇ ਸਮੂਹਿਕ ਬਲਾਤਕਾਰ ਨੇ ਸਮੁਚੇ ਦੇਸ਼ ਦੀ ਆਤਮਾ ਨੂੰ  ਝੂਣ ਕੇ ਰੱਖ ਦਿੱਤਾ ਹੈ। ਚਲਦੀ ਬੱਸ ਵਿਚ ਇਸ ਮੁਟਿਆਰ ਨਾਲ ਜੋ ਕੁਝ ਵਾਪਰਿਆ ਓਹ ਏਨਾ ਭਿਆਨਕ ਸੀ ਕਿ ਉਸਦੇ ਮਾਨਸਿਕ ਸੰਤਾਪ ਤੋਂ ਮੁਕਤ ਹੋ ਸਕਣ ਦੀ ਗੱਲ ਤਾਂ ਦੂਰ, ਵੱਡੇ ਤੋਂ ਵੱਡਾ ਡਾਕਟਰੀ ਇਲਾਜ ਉਸਦੀ ਜਿੰਦ ਨਾ ਬਚਾ ਸਕਿਆ। ਇਸ ਮਹਾਂ ਘਿਰਣਤ ਅਪਰਾਧ ਦਾ ਦੇਸ਼ ਦੀਆਂ ਸੀਮਾਵਾਂ ਤੋਂ ਪਾਰ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਜ਼ਿਕਰ ਹੋਇਆ ਹੈ ਜਿਸਨੇ ਸਭਿਅਕ ਹੋਣ ਦੇ ਸਾਡੇ ਦਾਅਵਿਆਂ ਉੱਤੇ ਵੱਡਾ ਪ੍ਰਸ਼੍ਨ -ਚਿੰਨ੍ਹ ਲਾਇਆ ਹੈ।

ਇਹ ਸਭ ਦਾਅਵੇ ਫਜ਼ੂਲ ਹਨ ਕਿ ਸਾਡੀ ਸੰਸਕ੍ਰਿਤੀ ਬਹੁਤ ਸ੍ਰੇਸ਼ਟ ਹੈ ਅਤੇ ਇਸ ਵਿਚ ਔਰਤ ਨੂੰ ਬਹੁਤ ਸਤਿਕਾਰ ਹਾਸਲ ਹੈ। ਰਿਸ਼ੀਆਂ ਮੁਨੀਆਂ ਦੀ ਕਹੀ ਜਾਂਦੀ ਇਸ ਧਰਤੀ ਉੱਤੇ ਔਰਤ ਨਾਲ ਔਰਤ ਹੋਣ ਵਜੋਂ ਕੀਤੀ ਗਈ ਵਧੀਕੀ ਦੇ ਪ੍ਰਮਾਣਾਂ ਦੀ ਕੋਈ ਕਮੀ ਨਹੀਂ। ਇਤਿਹਾਸ ਤੇ ਗ੍ਰੰਥਾਂ ਵਿਚ ਮਿਲੀਆਂ ਇਸ ਭਾਵ ਦੀਆਂ ਅਣਗਿਣਤ ਮਿਸਾਲਾਂ ਤੋਂ ਅੱਖਾਂ ਮੀਟ ਕੇ ਅਸੀਂ ਆਪਣੇ ਬਾਰੇ ਬਹੁਤ ਮਿਥ ਪਾਲ਼ ਰੱਖੇ ਹਨ | ਔਰਤ  ਦਾ ਮਾਣ ਸਤਿਕਾਰ ਤਾਂ ਬਹੁਤ ਪਿੱਛੇ ਰਹਿ ਜਾਂਦਾ ਹੈ, ਸਾਡੇ ਦੇਸ਼ ਵਿਚ ਹੁਣ ਤਕ ਵੀ ਇਸਨੂੰ ਇਸਦਾ ਬਰਾਬਰੀ ਵਾਲਾ ਇਨਸਾਨੀ ਹੱਕ ਪ੍ਰਾਪਤ ਨਹੀਂ ਹੋ ਸਕਿਆ।

ਭੂਪਵਾਦੀ ਵਿਵਸਥਾ ਦਾ ਮੁੱਲ -ਵਿਧਾਨ ਹੀ ਅਜਿਹਾ ਸੀ ਕਿ ਇਸ ਵਿਚ ਔਰਤ, ਭਾਵੇਂ ਓਹ ਕਿਸੇ ਵੀ ਹੈਸੀਅਤ ਵਿਚ ਹੋਵੇ, ਮਰਦ ਦੇ ਟਾਕਰੇ ਹੀਣੀ ਸੀ। ਅੱਜ ਦੀ ਪੂੰਜੀਵਾਦੀ ਵਿਵਸਥਾ ਨੂੰ ਆਪਣੇ ਸਾਂਸਕ੍ਰਿਤਕ ਮੁਹਾਵਰੇ ਅਨੁਸਾਰ ਅਸੀਂ ਕਲਜੁਗ ਆਖਕੇ ਨਿੰਦਦੇ ਹਾਂ ਪਰ ਇਸਨੇ ਵਿਕਸਤ ਸੰਸਾਰ ਵਿਚ ਔਰਤ ਨੂੰ ਪਹਿਲਾਂ ਨਾਲੋਂ ਕਾਫੀ ਬਿਹਤਰ ਸਥਿਤੀ ਵਿਚ ਲੈ ਆਂਦਾ ਹੈ |ਜਦਕਿ  ਸਾਡੇ ਦੇਸ਼ ਵਿਚ ਸਮਾਨਤਾ ਦੀ ਸੰਵਿਧਾਨਕ ਜ਼ਾਮਨੀ ਅਤੇ ਤਰੱਕੀ ਦੇ ਦਾਅਵਿਆਂ ਦੇ ਬਾਵਜੂਦ  ਜਾਤੀਪਾਤੀ ਹਉਂ ਅਤੇ ਔਰਤ ਦੇ ਅਪਮਾਨ ਦੀ ਕੋਹੜ ਵਾਲੀ ਬਿਰਤੀ ਵਿਚ ਕੋਈ ਕਮੀ ਨਹੀਂ ਆਈ।

 

 

 

ਅਸੀਂ  ਹਾਲੇ ਵੀ ਅਜਿਹੀਆਂ ਕਦਰਾਂ -ਕੀਮਤਾਂ ਦਾ ਪ੍ਰਚਾਰ -ਪ੍ਰਸਾਰ ਕਰਨ ਤੋਂ ਨਹੀਂ ਕਰਦੇ ਜੋ ਸਿਧੇ ਤੌਰ `ਤੇ ਜਾਤਪਾਤੀ ਹੈਂਕੜ ਤੇ ਔਰਤ ਦੀ ਨਿਰਾਦਰੀ ਦੇ ਰੁਝਾਨ ਪ੍ਰੋਤਸਾਹਨ ਦਿੰਦੀਆਂ ਹਨ| ਮਰਦਾਵੀਂ ਹਉਂ, ਜਾਤਪਾਤੀ ਹੈਂਕੜ ਅਤੇ ਸੱਤਾ ਦੀ ਧੌਂਸ ਦਾ ਸ਼ਿਕਾਰ ਲੋਕ -ਔਰਤ -ਮਰਦ -ਜਿਸ ਮਾਨਸਿਕ ਸੰਤਾਪ ਵਿਚੋਂ ਗੁਜ਼ਰਦੇ ਹਨ , ਉਸ ਦਾ ਅੰਦਾਜ਼ਾ ਤਾਂ ਸੰਤਾਪ ਭੋਗਣ ਵਾਲਿਆਂ ਨੂੰ ਹੀ  ਹੁੰਦਾ ਹੈ | ਪਰ ਬਲਾਤਕਾਰ ਵਰਗੇ ਜਿਸ ਤਰ੍ਹਾਂ ਦੇ ਸਰੀਰਕ ਸੰਤਾਪ ਵਾਲੇ ਅਪਰਾਧ ਦੀ ਦਿੱਲੀ ਦੀ ਇਹ ਮੁਟਿਆਰ ਸ਼ਿਕਾਰ ਹੋਈ , ਉਸਦੀ ਭਿਆਨਕਤਾ ਜੱਗ ਜ਼ਾਹਰ ਹੈ।

ਕਿਸੀ ਵੀ ਅਪਰਾਧੀ ਦੀ ਸੈਕਸੂਅਲ ਪ੍ਰਵਿਰਤੀ ਕੀ ਹੈ ,ਇਸ ਨਾਲ ਕਿਸੇ ਹੋਰ ਦਾ ਕੋਈ ਸਰੋਕਾਰ ਨਹੀਂ ,ਪਰ ਅਜਿਹੀ ਪ੍ਰਵਿਰਤੀ ਜਦੋਂ ਕਿਸੇ ਦੂਜੇ ਵਿਆਕਤੀ ਦੇ ਸਰੀਰ ਨਾਲ ਖਿਲਵਾੜ ਕਰਦੀ ਹੈ ਤਾਂ ਇਹ ਇਕ ਭਿਅੰਕਰ ਅਪਰਾਧ ਹੈ , ਜਿਸਦੀ ਕੋਈ ਤਲਾਫੀ ਨਹੀਂ ਹੋ ਸਕਦੀ | ਸੋਚਣ ਸਮਝਣ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚਲਾ ਅਪਰਾਧ ਕੋਈ ਵਿਕੋਲਿਤਰੀ ਘਟਨਾ ਨਹੀਂ, ਇਹ ਤਾਂ ਉਸ ਕੋਹੜ ਦਾ ਚਿੰਨ੍ਹ ਮਾਤਰ ਹੈ ਜੋ ਸਾਡੇ ਸਮਾਜ ਨੂੰ ਚੁੰਬੜਿਆ ਹੋਇਆ ਹੈ |

ਸਾਹਿਤ -ਸਿਰਜਣਾ ਨਾਅਰੇਬਾਜ਼ੀ ਨਹੀਂ,ਪਰ ਇਸਦਾ ਮਨੋਰਥ ਅਵੱਸ਼ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ | ਬਿਨਾਂ ਉੱਚੀ ਸੁਰ ਵਿਚ ਨਾਅਰਾ ਲਾਇਆਂ ਵੀ ਸਾਹਿਤ -ਸਿਰਜਣਾ ਨੇ ਸਮਾਜ ਨੂੰ ਬਿਹਤਰ ਬਣਾਉਣ ਵਾਲੇ ਵੱਡੇ ਕਾਰਜ ਕੀਤੇ ਹਨ | ਅੱਜ ਦੇ ਪ੍ਰਸੰਗ ਵਿਚ ਲੋੜ ਹੈ ਕਿ ਸਾਡੇ ਲੇਖਕ ਆਪਣੀ ਇਸ ਜ਼ਿਮੇਵਾਰੀ ਨੂੰ ਸਮਝਣ |

`ਸਿਰਜਣਾ ` ਦੇ ਅੰਕ 167 (ਜਨਵਰੀ -ਮਾਰਚ 2013 ) ਦੀ ਸੰਪਾਦਕੀ

ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ
ਜੂਨ ਦੇ ਗ਼ਦਰੀ ਸ਼ਹੀਦ –ਜਸਵੀਰ ਮੰਗੂਵਾਲ
ਭਾਈ ਲਾਲੋ ਕਲਾ ਸਨਮਾਨ ਦੇ ਹਵਾਲੇ ਨਾਲ ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦਾ ਮਹੱਤਵ -ਪਾਵੇਲ ਕੁੱਸਾ
ਲਾਹੌਰ ਲਿਟਰੇਰੀ ਫ਼ੈਸਟੀਵਲ: ਚੰਦ ਤਾਸੁਰਾਤ – ਮੁਹੰਮਦ ਸ਼ੋਇਬ ਆਦਿਲ
ਕਿਸਾਨੀ ਦੇ ਅਜੋਕੇ ਹਾਲਾਤਾਂ ਵਿੱਚ ਸਰਕਾਰ ਦੀ ਬੇਰੁਖੀ ਦਾ ਮੰਜ਼ਰ -ਹਰਪ੍ਰੀਤ ਸਿੰਘ ਕਾਹਲੋਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਬਹੁਤ ਡੂੰਘੇ ਹਨ ਪਾਕਿਸਤਾਨ ਤੇ ਤਾਲਿਬਾਨ ਦੇ ਰਿਸ਼ਤੇ -ਤਨਵੀਰ ਜਾਫ਼ਰੀ

ckitadmin
ckitadmin
August 5, 2013
ਸ਼ਰੀਫ ਬਣਨਾ ਮਨ੍ਹਾਂ ਹੈ – ਗੁਰਤੇਜ ਸਿੰਘ
ਨਕਸਲਬਾੜੀ ਦਾ ਕਿਸਾਨ ਸੰਘਰਸ਼ ਅਤੇ ਉਸਦੇ ਸਬਕ- ਰਾਜੇਸ਼ ਤਿਆਗੀ
ਗ਼ੁਲਾਮੀ -ਗੁਰਤੇਜ ਸਿੱਧੂ
ਹੁਸਨ ਦੇ ਪੱਟੇ ਲੀਡਰ -ਬ੍ਰਿਸ ਭਾਨ ਬੁਜਰਕ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?